ਪੰਜਾਬ ਦੇ ਸਾਬਕਾ ਮੰਤਰੀ ਅਤੇ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਬਾਬੂਰਾਮ ਚਾਵਲਾ ਦਾ ਐਤਵਾਰ ਸਵੇਰੇ ਦਿਹਾਂਤ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਚਾਵਲਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਸਾਢੇ ਚਾਰ ਵਜੇ
ਸੁਭਾਸ਼ ਨਗਰ ਸ਼ਿਵਪੁਰੀ ਦੇ ਬਹੁਤ ਹੀ ਦੁਖਦਾਈ ਮਾਹੌਲ ਵਿਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਚ ਪਤਵੰਤਿਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਪਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਸਾਬਕਾ ਮੰਤਰੀ
ਦੀ ਲਾ ਸ਼ ਨੂੰ ਸ਼ਮਸ਼ਾਨ ਘਾਟ ਚ ਰੱਖ ਕੇ ਸਰਕਾਰੀ ਸਨਮਾਨ ਲਈ ਡੇਢ ਘੰਟਾ ਇੰਤਜ਼ਾਰ ਕੀਤਾ ਗਿਆ ਜਿਸ ਕਾਰਨ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਸੀ 1992 ਵਿਚ ਬੱਲੂਆਣਾ ਵਿਧਾਨ ਸਭਾ ਹਲਕੇ ਦੀ ਰਾਖਵੀਂ ਸੀਟ ਤੋਂ ਕਾਂਗਰਸ ਦੀ
ਟਿਕਟ ਤੇ ਚੋਣ ਲੜਨ ਵਾਲੇ ਬਾਬੂਰਾਮ ਚਾਵਲਾ ਕਰੀਬ 11 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ ਅਤੇ ਬੇਅੰਤ ਸਿੰਘ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵਿਚ ਰਾਜ ਮੰਤਰੀ ਵੀ ਰਹੇ ਸਨ ਚਾਵਲਾ ਦੇ ਵੱਡੇ ਬੇਟੇ ਕਾਲੂਰਾਮ ਚਾਵਲਾ ਨੇ ਦੱਸਿਆ ਕਿ
ਉਨ੍ਹਾਂ ਨੇ ਦੁਪਹਿਰ 12 ਵਜੇ ਪ੍ਰਸ਼ਾਸਨ ਨੂੰ ਦੱਸਿਆ ਕਿ ਸਾਬਕਾ ਮੰਤਰੀ ਬਾਬੂਰਾਮ ਚਾਵਲਾ ਦਾ ਦਿ ਹਾਂਤ ਹੋ ਗਿਆ ਹੈ ਅਤੇ ਉਨ੍ਹਾਂ ਦੀ ਅੰਤਿਮ ਯਾਤਰਾ ਦੁਪਹਿਰ 3 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ੁਰੂ ਹੋਵੇਗੀ ਉਸ ਦਾ ਅੰਤਿਮ ਸੰਸਕਾਰ ਦੁਪਹਿਰ 4.30 ਵਜੇ ਦੇ
ਕਰੀਬ ਸੁਭਾਸ਼ ਨਗਰ ਸ਼ਿਵਪੁਰੀ ਵਿਖੇ ਕੀਤਾ ਜਾਵੇਗਾਉਨ੍ਹਾਂ ਦੱਸਿਆ ਕਿ ਜਦੋਂ ਤੈਅ ਸਮੇਂ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਘਰ ਨਹੀਂ ਪਹੁੰਚਿਆ ਤਾਂ ਉਹ ਪਰਿਵਾਰਕ ਮੈਂਬਰਾਂ ਅਤੇ ਸੁਸਾਇਟੀ ਮੈਂਬਰਾਂ ਦੀ ਮਦਦ ਨਾਲ ਦੁਪਹਿਰ 3 ਵਜੇ ਲਾਸ਼ ਨੂੰ
ਸੁਭਾਸ਼ ਨਗਰ ਸ਼ਮਸ਼ਾਨਘਾਟ ਲੈ ਗਏ ਉਥੇ ਮੌਜੂਦ ਤਹਿਸੀਲਦਾਰ ਨੇ ਉਸ ਨੂੰ ਦੱਸਿਆ ਕਿ ਜਲਦੀ ਹੀ ਪੰਜਾਬ ਪੁਲਸ ਦੀ ਟੁਕੜੀ ਇਥੇ ਪਹੁੰਚ ਕੇ ਉਸ ਨੂੰ ਸਲਾਮੀ ਦੇਵੇਗੀ ਉਨ੍ਹਾਂ ਦੱਸਿਆ ਕਿ ਕਰੀਬ ਡੇਢ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਪੁਲਸ ਟੀਮ ਨੇ ਸਾਬਕਾ ਮੰਤਰੀ ਦੀ ਲਾ ਸ਼ ਨੂੰ ਸਲਾਮੀ ਦਿੱਤੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ