ਸੜਕਾਂ ਤੇ ਪੈਨ ਵੇਚਣ ਵਾਲਾ ਦੇਖੋ ਕਿਵੇਂ ਬਣਿਆ ਭਾਰਤ ਦਾ ਸਭ ਤੋਂ ਵੱਡਾ ਕਮੇਡੀਅਨ !

ਜੇਕਰ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਤਾਂ ਤੁਹਾਡੀ ਦੌਲਤ ਕਿਸੇ ਕੰਮ ਦੀ ਨਹੀਂ। ਇਹ ਵਿਚਾਰ ਹਨ ਜਾਨੀ ਲਿਵਰ ਦੇ। ਜਾਨੀ ਲਿਵਰ ਉਹ ਸ਼ਖਸ਼ ਹਨ, ਜਿਨ੍ਹਾਂ ਨੇ 350 ਤੋਂ ਵੀ ਵੱਧ ਫਿਲਮਾਂ ਵਿੱਚ ਕੰਮ ਕਰਕੇ ਲੋਕਾਂ ਦਾ ਮਨੋਰੰਜਨ ਕੀਤਾ ਹੈ। ਜੇਕਰ ਉਨ੍ਹਾਂ ਦੇ ਬਚਪਨ

ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬਚਪਨ ਬਹੁਤ ਹੀ ਗਰੀਬੀ ਵਿੱਚੋਂ ਗੁਜ਼ਰਿਆ।ਜਿਸ ਕਰਕੇ ਉਹ ਪੜ੍ਹਾਈ ਵੀ ਨਹੀਂ ਕਰ ਸਕੇ। ਜਾਨੀ ਲਿਵਰ ਦਾ ਜਨਮ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਕਾਸ਼ਮ ਵਿੱਚ ਹੋਇਆ। ਮਾਤਾ ਪਿਤਾ ਨੇ ਉਨ੍ਹਾਂ ਦਾ ਨਾਮ ਜੌਹਨ

ਪ੍ਰਕਾਸ਼ ਰੱਖਿਆ। ਇਹ ਪਰਿਵਾਰ ਮੁੰਬਈ ਆ ਕੇ ਇੱਕ ਗਰੀਬ ਬਸਤੀ ਵਿੱਚ ਝੌਂਪੜੀ ਵਿੱਚ ਰਹਿਣ ਲੱਗਾ।ਇਹ ਇਲਾਕਾ ਕਾਫੀ ਨੀਵਾਂ ਸੀ। ਜਿਸ ਕਰਕੇ ਬਰਸਾਤ ਦੇ ਦਿਨਾਂ ਵਿੱਚ ਇੱਥੇ ਪਾਣੀ ਭਰ ਜਾਂਦਾ ਸੀ। ਜੌਹਨ ਪ੍ਰਕਾਸ਼ ਰਾਓ ਮੰਜੇ ਉੱਤੇ ਚੜ੍ਹ ਕੇ ਬੈਠ ਜਾਂਦਾ ਅਤੇ

ਉਸ ਦੇ ਮਾਤਾ ਪਿਤਾ ਬਾਲਟੀ ਨਾਲ ਝੌਂਪੜੀ ਵਿੱਚੋਂ ਪਾਣੀ ਕੱਢਦੇ ਰਹਿੰਦੇ।ਇਸ ਸਮੇਂ ਬੱਚਾ ਜੌਹਨ ਪ੍ਰਕਾਸ਼ ਇੱਕ ਕੌਲੀ ਵਿੱਚ ਪਾਣੀ ਪਾ ਕੇ ਉਸ ਨਾਲ ਖੇਡਦਾ ਰਹਿੰਦਾ, ਕਦੇ ਪਾਣੀ ਨੂੰ ਫੜਨ ਦੀ ਕੋਸ਼ਿਸ਼ ਕਰਦਾ। ਇੱਥੋਂ ਹੀ ਉਸ ਦੇ ਬਾਲ

ਮਨ ਵਿੱਚ ਕਲਾ ਦੀ ਚਿਣਗ ਜਾਗੀ। ਗਰੀਬੀ ਹੋਣ ਕਾਰਨ ਉਹ ਸਿਰਫ ਸੱਤਵੀਂ ਜਮਾਤ ਤੱਕ ਹੀ ਪੜ੍ਹ ਸਕੇ ਅਤੇ ਫੇਰ ਮੁੰਬਈ ਦੀਆਂ ਸੜਕਾਂ ਤੇ ਘੁੰਮ ਕੇ ਪੈੱਨ ਵੇਚਣ ਲੱਗੇ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਜੂਨ ਮਹੀਨੇ ਚ ਹੋਵੇਗੀ 2500 ਰੁਪਏ ਪੈਨਸ਼ਨ ਸਕੀਮ ਸ਼ੁਰੂ !

ਪੂਰੀ ਜਾਣਕਾਰੀ ਲਈ ਇਸ ਵੀਡੀਓ ਵਿਚ ਦੇਖੋ ਦੋਸਤੋ ਮੈਂ ਕੀ ਤੁਸੀਂ ਜਾਣਦੇ ਹੋ ਕਿ ਪੁਰਾਣੇ …

Leave a Reply

Your email address will not be published. Required fields are marked *