ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਤੁਸੀ ਜਾਣਦੇ ਹੀ ਹੋ ਪੰਜਾਬ ਦੇ CM ਭਗਵੰਤ ਮਾਨ ਦਾ ਵਿਆਹ ਡਾ: ਗੁਰਪ੍ਰੀਤ ਕੌਰ ਨਾਲ ਹੋਇਆ ਹੈ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ ਜਿਸ ਦਾ ਲੋਕਾਂ ਨੇ ਪੂਰਾ ਚਾਅ ਮਨਾਇਆ ਹੈ।ਭਗਵੰਤ ਮਾਨ ਦੇ ਵਿਆਹ ਦੇ ਬੰਧਨ ਵਿੱਚ ਵਝੇ ਜਾਣ ਤੇ ਮਾਨਸਾ ਦੇ ਆਮ ਆਦਮੀ ਪਾਰਟੀ ਦੀ ਮਹਿਲਾ ਵਰਕਰਾਂ ਨੇ ਯੂਥ ਰਿੰਗ ਦੀ
ਪ੍ਰਦਾਨ ਸਰਨਜੀਤ ਦੇ ਘਰ ਇਕੱਠੀਆਂ ਹੋ ਵਿਆਹ ਸਮਾਗਮ ਮੌਕੇ ਗਿੱਧਾ ਪਾਇਆ ਅਤੇ ਨੱਚ ਕੇ ਬੋਲੀਆਂ ਪਾ ਕੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ।ਮਹਿਲਾ ਵਰਕਰਾਂ ਦੇ ਸਮਾਗਮ ਨੂੰ ਦੇਖ ਕੇ ਇੰਝ ਲੱਗ ਰਿਹਾ ਕਿ ਭਗਵੰਤ ਮਾਨ ਨਾਲੋਂ ਜ਼ਿਆਦਾ ਖੁਸ਼ੀ ਇਹਨਾਂ ਨੂੰ ਹੋਈ ਹੈ ਔਰਤਾਂ ਨੇ ਘਰ ਵਿੱਚ ਰੌਣਕਾਂ ਲਾ ਦਿੱਤੀਆਂ ਤੇ ਗਿੱਧਾ ਪਾ ਪਾ ਕੇ ਵਿਆਹ ਵਾਲੇ ਗੀਤ ਗਾਏ
ਤੇ ਪੁਰਸ਼ਾਂ ਨੇ ਭੰਗੜੇ ਪਾ ਪਾ ਰੰਗ ਬੰਨ ਦਿੱਤਾ। ਨਾਲ਼ ਹੀ ਮਹਿਲਾ ਵਰਕਰਾਂ ਨੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੂੰ ਅਤੇ ਗੁਰਪ੍ਰੀਤ ਕੌਰ ਨੂੰ ਵਧਾਈ ਵੀ ਦਿੱਤੀ, ਕਿ ਦੁਬਾਰਾ ਗ੍ਰਸਥ ਜੀਵਨ ਜਿਉਣ ਲਈ ਸਭ ਦਾ ਆਪਣਾ ਨਿਜੀ ਹੱਕ ਹੈ ਤੇ ਜਿਸ ਵਿੱਚ ਅਸੀਂ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਾਂ ਤੇ ਉਹਨਾਂ ਦੇ ਵਿਆਹ ਦੇ ਉੱਪਰ ਨੱਚ ਟੱਪ ਕੇ ਖੁਸੀਆ ਮਨਾਂ ਰਹੇ ਹਾਂ ਸਾਨੂੰ ਅਤੇ ਪੂਰੇ ਪੰਜਾਬ ਨੂੰ ਇਸ ਗੱਲ ਦੀ ਖੁਸੀ ਹੈ ਹੈ ਕਿ ਉਹ ਆਪਣਾ ਜੀਵਨ ਦੁਬਾਰਾ ਤੋਂ ਸ਼ੁਰੂ ਕਰ ਰਹੇ ਨੇ ਨਾਲ ਹੀ ਸਾਨੂੰ ਮਾਨ ਸਾਬ ਤੋਂ ਬਹੁਤ ਉਮੀਦਾਂ ਨੇ ਜਿਸ ਤੋਂ ਉਹ ਪੂਰੇ ਉੱਤਰਨਗੇ ਬਾਕੀ ਦੀ ਜਾਨਕਾਰੀ ਵੀਡੀਓ ਵਿੱਚ ਦੇਖੋ।