ਦੋਸਤੋ ਸਰਦੀਆਂ ਦੇ ਮੌਸਮ ਵਿੱਚ ਵੀ ਸਾਨੂੰ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।ਕਿਉਂਕਿ ਇਸ ਮੌਸਮ ਵਿੱਚ ਚਿਹਰੇ ਦੀ ਨਮੀ ਖ਼ਤਮ ਹੋਣੀ ਸ਼ੁਰੂ ਹੋ ਜਾਂਦੀ ਹੈ।ਅੱਜ ਅਸੀਂ ਤੁਹਾਡੇ ਲਈ ਇੱਕ ਘਰੇਲੂ ਫੇਸ ਪੈਕ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਚਿਹਰੇ ਉੱਤੇ ਨਮੀ ਅਤੇ ਨਿਖਾਰ ਪੈਦਾ ਕਰ ਸਕਦੇ ਹੋ।
ਸਭ ਤੋਂ ਪਹਿਲਾਂ ਅਸੀਂ ਆਪਣੇ ਚਿਹਰੇ ਉੱਤੇ ਸਕਰੱਬ ਕਰਾਂਗੇ।ਇਸਦੇ ਲਈ ਇੱਕ ਚਮਚ ਕੌਫੀ ਪਾਊਡਰ,ਅੱਧਾ ਚੱਮਚ ਵਿਟਾਮਿਨ ਈ ਦਾ ਤੇਲ ਅਤੇ ਥੋੜ੍ਹੀ ਜਿਹੀ ਗਲਿਸਰੀਨ ਮਿਲਾ ਕੇ ਪੇਸਟ ਤਿਆਰ ਕਰ ਲਓ।ਫਿਰ ਤੁਸੀਂ ਆਪਣੇ ਚਿਹਰੇ ਨੂੰ ਪਹਿਲਾਂ ਚੰਗੀ ਤਰ੍ਹਾਂ ਪਾਣੀ ਦੇ ਨਾਲ ਸਾਫ ਕਰ ਲਓ ਅਤੇ ਫਿਰ ਇਸ
ਸਕ੍ਰਬ ਨੂੰ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰੋ। ਦੋ ਤੋਂ ਤਿੰਨ ਮਿੰਟ ਚੰਗੀ ਤਰ੍ਹਾਂ ਮਸਾਜ ਕਰਨ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾਂ ਹੈ।ਹੁਣ ਤੁਸੀਂ ਇੱਕ ਫੇਸ ਪੈਕ ਬਣਾ ਕੇ ਤਿਆਰ ਕਰਨਾ ਹੈ।ਇੱਕ ਚਮਚ ਬੇਸਣ,1 ਚਮਚ ਚਾਵਲ ਦਾ ਆਟਾ,ਇੱਕ ਚੁੱਟਕੀ ਕਸਤੂਰੀ ਹਲਦੀ,1 ਚੱਮਚ ਕੌਫੀ ਪਾਉਡਰ
ਅਤੇ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਵੋ।ਫਿਰ ਤੁਸੀਂ ਇਸ ਫੇਸ ਪੈਕ ਨੂੰ ਆਪਣੇ ਪੂਰੇ ਚਿਹਰੇ ਤੇ ਲਗਾ ਲਵੋ ਅਤੇ 10 ਤੋਂ 15 ਮਿੰਟ ਤੱਕ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਲੈਣਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ
ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ ਅਤੇ ਸਾਰੀ ਡੈੱਡ ਸਕਿੱਨ ਨਿਕਲ ਜਾਵੇਗੀ।ਇਸ ਤੋਂ ਬਾਅਦ ਤੁਸੀਂ ਕੋਈ ਵੀ ਟੋਨਰ ਆਪਣੇ ਚਿਹਰੇ ਤੇ ਲਗਾ ਸਕਦੇ ਹੋ।ਸੋ ਦੋਸਤੋ ਜੇਕਰ ਤੁਸੀ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਦੀ ਦੇਖਭਾਲ ਇਸ ਤਰ੍ਹਾਂ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਨਿਖਾਰ ਬਣਿਆ ਰਹੇਗਾ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।