ਮਨ ਦੇ ਜਿੱਤੇ ਜਿੱਤ ਹੈ, ਮਨ ਦੇ ਹਾਰੇ ਹਾਰ। ਜਿਸ ਇਨਸਾਨ ਨੇ ਢੇਰੀ ਢਾਹ ਦਿੱਤੀ, ਹੌਸਲਾ ਛੱਡ ਦਿੱਤਾ, ਉਹ ਇਨਸਾਨ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਦੁਜੇ ਪਾਸੇ ਜਿਹੜੇ ਵਿਅਕਤੀ ਹੌਸਲੇ ਬੁਲੰਦ ਰੱਖਦੇ ਹਨ, ਪਰਵਾਹ ਨਹੀਂ ਕਰਦੇ, ਸਫਲਤਾ ਉਨ੍ਹਾਂ ਦੇ
ਕਦਮ ਚੁੰਮਦੀ ਹੈ। ਉਨ੍ਹਾਂ ਦੇ ਰਸਤੇ ਦੀਆਂ ਰੁਕਾਵਟਾਂ ਇੱਕ ਇੱਕ ਕਰਕੇ ਆਪਣੇ ਆਪ ਹੀ ਪਾਸੇ ਹਟਦੀਆਂ ਜਾਂਦੀਆਂ ਹਨ। ਉਹ ਲੋਕ ਸਮਾਜ ਲਈ ਉਦਾਹਰਣ ਬਣ ਜਾਂਦੇ ਹਨ। ਇਸੇ ਲਈ ਤਾਂ ਕਹਿੰਦੇ ਹਨ, ਉੱਗਣ ਵਾਲੇ ਉੱਗ ਪੈੰਦੇ ਨੇ, ਪਾੜ ਕੇ ਸੀਨਾ
ਪੱਥਰਾਂ ਦਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਪਾਹਜ ਜੋੜੀ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ।ਇਹ ਦੋਵੇਂ ਹੀ ਤੁਰਨ ਫਿਰਨ ਤੋਂ ਅਸਮਰੱਥ ਹਨ ਪਰ ਇਨ੍ਹਾਂ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਨੇ ਕਦੇ ਵੀ ਮਨ ਵਿੱਚ
ਰੱਬ ਨਾਲ ਜਾਂ ਕੁਦਰਤ ਨਾਲ ਸ਼ਿਕਵਾ ਨਹੀਂ ਕੀਤਾ ਸਗੋਂ ਉਹ ਖੁਸ਼ ਹਨ ਕਿ ਕੁਦਰਤ ਨੇ ਉਨ੍ਹਾਂ ਨੂੰ ਹਾਲਾਤਾਂ ਦਾ ਟਾਕਰਾ ਕਰਨ ਦੀ ਹਿਮਤ ਬਖ਼ਸ਼ੀ ਹੈ। ਇਸ ਨੌਜਵਾਨ ਦੇ ਮਨ ਨੂੰ ਇਹ ਤਸੱਲੀ ਹੈ ਕਿ ਉਹ ਸਕੂਟਰੀ ਚਲਾ ਸਕਦਾ ਹੈ।ਮੋਟਰ ਸਾਈਕਲ ਦੇ
ਪਿੱਛੇ ਬੈਠ ਸਕਦਾ ਹੈ। ਉਹ ਹੌਲੀ ਹੌਲੀ ਇੱਕ ਥਾਂ ਤੋਂ ਦੂਜੀ ਥਾਂ ਇੱਧਰ ਉੱਧਰ ਹੋ ਸਕਦਾ ਹੈ ਜਦਕਿ ਕਈਆਂ ਨੂੰ ਤਾਂ ਚੁੱਕ ਕੇ ਇੱਧਰ ਉੱਧਰ ਕਰਨਾ ਪੈੰਦਾ ਹੈ। ਉਹ ਕਦੇ ਗੱਡੀ ਵਾਲਿਆਂ ਵੱਲ ਨਹੀਂ ਸਗੋਂ ਸਾਈਕਲ ਵਾਲਿਆਂ ਵੱਲ ਦੇਖਦੇ ਹਨ। ਜਿਸ ਕਰਕੇ ਮਨ ਵਿੱਚ ਕਦੇ ਸ਼ਿਕਵਾ ਪੈਦਾ ਨਹੀਂ ਹੁੰਦਾ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ