ਦੋਸਤੋ ਅੱਜ ਕੱਲ੍ਹ ਬਾਹਰਲੇ ਦੇਸ਼ਾਂ ਵਿੱਚ ਜਾਣ ਦਾ ਰੁਝਾਨ ਸਿਖਰਾਂ ‘ਤੇ ਹੈ। ਪੰਜਾਬੀਆਂ ਦੇ ਵਿੱਚ ਤਾਂ ਇਹ ਗੱਲ ਮਨ ਘਰ ਗਈ ਕਿ ਉਨ੍ਹਾਂ ਦੀ ਆਖ਼ਰੀ ਮੰਜ਼ਿਲ ਬਾਹਰ ਜਾਣਾ ਹੀ। ਫ਼ਿਰ ਇਸ ਲਈ ਭਾਵੇਂ ਉਨ੍ਹਾਂ ਨੂੰ ਕਿੰਨੇ ਮਰਜ਼ੀ ਰੁਪਏ ਲਗਾਉਣੇ ਪੈਣ ਤੇ
ਕਿਸੇ ਮਰਜ਼ੀ ਦੇਸ਼ ਭੇਜ ਦਿੱਤਾ ਜਾਵੇ।ਜ਼ਿਆਦਤਾਰ ਪੰਜਾਬੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ ਜਾਂਦੇ ਸਨ।ਪਰ ਹੁਣ ਲੰਮੇ ਸਮੇਂ ਤੋਂ ਪੰਜਾਬੀਆਂ ਦਾ ਰੁਝਾਨ ਯੂਰਪ ਦੇ ਮੁਲਕਾਂ ਵੱਲ੍ਹ ਹੋ ਗਿਆ ਹੈ। ਪੰਜਾਬੀ ਲੱਖਾਂ ਰੁਪਏ ਲਗਾ ਕੇ ਯੂਰਪ ਦੇ ਦੇਸ਼ਾਂ ਵਿੱਚ ਜਾ ਰਹੇ ਹਨ।
ਹਾਲਾਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉੱਥੇ ਉਹ ਕਿੱਥੇ ਰਹਿਣਗੇ, ਕੀ ਕੰਮ ਕਰਨਗੇ ਜਾਂ ਕਿਹੋ ਜਿਹਾ ਜੀਵਨ ਜਿਉਣ ਦਾ ਢੰਗ ਹੋਵੇਗਾ।ਪੰਜਾਬੀ ਤਾਂ ਬੱਸ ਜਲਦ ਤੋਂ ਜਲਦ ਪੰਜਾਬ ਛੱਡਣਾ ਚਾਹੁੰਦੇ ਹਨ। ਹੁਣ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਬਹੁਤ
ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਯੂਰਪ ਦੇ ਮੁਲਕ ਇਟਲੀ ਦੀ ਹੈ। ਜਿੱਥੇ ਪੰਜਾਬੀ 14-15 ਲੱਖ ਰੁਪਏ ਲਗਾ ਕੇ ਜਾਂਦੇ ਹਨ। ਇਸ ਵੀਡੀਓ ਵਿੱਚ ਇੱਕ ਪੰਜਾਬੀ ਸਾਇਕਲ ‘ਤੇ ਆਪਣੇ ਕੰਮ ਜਾ ਰਿਹਾ ਹੈ।ਵੀਡੀਓ ਬਣਾਉਣ ਵਾਲਾ ਵੀ ਪੰਜਾਬੀ ਹੀ ਹੈ, ਜੋ ਕਿ
ਗੱਡੀ ‘ਤੇ ਉਸ ਦੇ ਪਿੱਛੇ ਪਿੱਛੇ ਜਾ ਰਿਹਾ ਹੈ। ਵੀਡੀਓ ਵਿੱਚ ਦੁੱਖ ਇਸ ਗੱਲ ਦਾ ਹੈ ਕਿ ਮੌਸਮ ਬਿਲਕੁਲ ਸਹੀ ਨਹੀਂ ਹੈ। ਮੀਂਹ ਅਤੇ ਝੱਖੜ ਕਾਰਨ ਗੱਡੀ ‘ਤੇ ਜਾਣਾ ਵੀ ਮੁਸ਼ਕਲ ਬਣਿਆ ਹੋਇਆ ਹੈ ਪਰ ਪੰਜਾਬੀ ਆਪਣੇ ਸਾਇਕਲ ‘ਤੇ ਜਾ ਰਿਹਾ ਹੈ।
ਵੀਡੀਓ ਬਣਾਉਣ ਵਾਲਾ ਵਿਅਕਤੀ ਦੱਸ ਰਿਹਾ ਹੈ ਕਿ ਅਜਿਹੇ ਮੌਸਮ ਦੇ ਵਿੱਚ ਇਸ ਨੌਜ਼ਵਾਨ ਨੂੰ ਸਿਰਫ਼ ਉਹ ਰੁਪਏ ਦਿਖ ਰਹੇ ਹਨ, ਜੋ ਉਹ ਲਾ ਕੇ ਇਟਲੀ ਆਇਆ ਹੈ। ਇਸ ਲਈ ਉਹ ਹਰ ਹਾਲਤ ‘ਚ ਕੰਮ ਕਰਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦੇਸ਼ਾਂ ਦੇ ਵਿੱਚ ਜ਼ਿੰਦਗੀ ਐਨੀ ਸੁਖਾਲੀ ਨਹੀਂ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ