ਘਰੇਲੂ ਝਗੜੇ ਤੋਂ ਪਰੇਸ਼ਾਨ ਹੋ ਕੇ ਬੁਟਾਰੀ ਰੇਲਵੇ ਸਟੇਸ਼ਨ ਨੇੜੇ ਇਕ ਔਰਤ ਨੇ ਆਪਣੇ 10 ਸਾਲਾ ਬੇਟੇ ਸਮੇਤ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁ ਦ ਕੁਸ਼ੀ ਕਰ ਲਈ ਘਟਨਾ ਵੀਰਵਾਰ ਦੁਪਹਿਰ ਦੀ ਹੈ ਪਰਿਵਾਰ ਦਾ ਦੋਸ਼ ਹੈ ਕਿ
ਬਿੰਦਰ ਕੌਰ 34 ਦਾ ਪਤੀ ਸੁਖਦੇਵ ਸਿੰਘ ਆਪਣੇ ਮਾਪਿਆਂ ਤੋਂ ਪੈਸੇ ਲੈਣ ਲਈ ਅਕਸਰ ਉਸ ਨੂੰ ਤਸੀਹੇ ਦਿੰਦਾ ਰਹਿੰਦਾ ਸੀ ਫਿਲਹਾਲ ਜੀ ਆਰ ਪੀ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਰਾਜਵਿੰਦਰ ਕੌਰ ਨੇ ਪੁਲਸ ਨੂੰ ਦੱਸਿਆ ਕਿ ਕਰੀਬ 14 ਸਾਲ ਪਹਿਲਾਂ ਉਸ ਨੇ ਆਪਣੀ ਭੈਣ ਬਿੰਦਰ ਕੌਰ ਦਾ ਵਿਆਹ ਤਰਸਿੱਕਾ ਥਾਣਾ ਖੇਤਰ ਦੇ ਮੁਛਲ ਪਿੰਡ ਦੇ ਰਹਿਣ ਵਾਲੇ ਸੁਖਦੇਵ ਸਿੰਘ ਨਾਲ ਕੀਤਾ ਸੀ ਸੁਖਦੇਵ ਸਿੰਘ ਆਪਣੇ
ਪਰਿਵਾਰ ਦਾ ਗੁਜ਼ਾਰਾ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਸੀ ਵਿਆਹ ਤੋਂ ਬਾਅਦ ਉਸ ਦੀ ਭੈਣ ਬਿੰਦਰ ਕੌਰ ਦੋ ਪੁੱਤਰਾਂ ਹਰਮਨ ਸਿੰਘ 12 ਰੋਬਿਨਜੀਤ ਸਿੰਘ 10 ਅਤੇ ਪਤੀ ਨਾਲ ਰਹਿ ਰਹੀ ਸੀ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਸੀ
ਸੁਖਦੇਵ ਸਿੰਘ ਇਕ ਫੈਕਟਰੀ ਵਿਚ ਕੰਮ ਕਰਦਾ ਸੀ ਇਸ ਦੌਰਾਨ ਉਸ ਦੀ ਭੈਣ ਬਿੰਦਰ ਕੌਰ ਵੀ ਸੁਲਤਾਨਵਿੰਡ ਰੋਡ ਤੇ ਚਲੀ ਗਈ ਅਤੇ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੁਖਦੇਵ ਸਿੰਘ ਨੇ ਘਰ ਦੀ ਮੁਰੰਮਤ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ
ਪੈਸੇ ਖਤਮ ਹੋ ਰਹੇ ਸਨ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਸੁਖਦੇਵ ਸਿੰਘ ਅਤੇ ਉਸ ਦੀ ਮਾਂ ਬਿੰਦਰ ਕੌਰ ਨੂੰ ਉਸ ਦੇ ਮਾਪਿਆਂ ਤੋਂ 60 ਹਜ਼ਾਰ ਰੁਪਏ ਲੈਣ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ ਉਸਨੇ ਕਿਸੇ ਤਰ੍ਹਾਂ ਪੈਸੇ ਦਾ ਪ੍ਰਬੰਧ ਕੀਤਾ ਅਤੇ 20 ਮਾਰਚ ਨੂੰ
ਦੇਣ ਲਈ ਕਿਹਾ ਪਰ ਵੀਰਵਾਰ ਨੂੰ ਸੁਖਦੇਵ ਨੇ ਬਿੰਦਰ ਕੌਰ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਰਾਜਵਿੰਦਰ ਕੌਰ ਨੇ ਦੋਸ਼ ਲਾਇਆ ਕਿ ਬਿੰਦਰ ਕੌਰ ਨੇ ਆਪਣੇ ਪੁੱਤਰ ਰੋਬਿਨਜੀਤ ਨਾਲ ਵੀਰਵਾਰ ਨੂੰ ਆਪਣੇ ਪਤੀ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ