ਇਹ ਜ਼ਰੂਰੀ ਨਹੀਂ ਕਿ ਇਨਸਾਨ ਜੋ ਸ਼ੁਰੂ ਵਿੱਚ ਸੋਚਦਾ ਹੈ, ਉਸੇ ਰਸਤੇ ਤੇ ਚਲਦਾ ਰਹੇਗਾ। ਕਈ ਵਾਰ ਮਨ ਬਦਲਣ ਨਾਲ ਹੋਰ ਰਸਤਾ ਵੀ ਚੁਣਿਆ ਜਾ ਸਕਦਾ ਹੈ। ਪੱਤਰਕਾਰ ਬਣਨ ਦੀ ਇੱਛਾ ਰੱਖਣ ਵਾਲੀ ਅਰਚਨਾ ਗੌਤਮ ਮਾਡਲਿੰਗ, ਐਕਟਿੰਗ ਅਤੇ
ਰਾਜਨੀਤੀ ਦੇ ਖੇਤਰ ਵਿੱਚ ਸਰਗਰਮ ਹੋ ਗਈ। ਅੱਜਕੱਲ੍ਹ ਅਰਚਨਾ ਨੂੰ ਬਿਗ ਬਾਸ 16 ਵਿੱਚ ਦਮਦਾਰ ਮੁਕਾਬਲੇ ਵਿੱਚ ਦੇਖਿਆ ਜਾ ਸਕਦਾ ਹੈ। ਹਰ ਕੋਈ ਉਨ੍ਹਾਂ ਦੀ ਪ੍ਰਸੰਸਾ ਕਰ ਰਿਹਾ ਹੈ। ਇੱਥੋਂ ਤਕ ਕਿ ਬਿਗ ਬਾਸ ਦੇ ਮਹਿਮਾਨ ਸ਼ੇਖਰ ਸੁਮਨ ਵੀ
ਉਨ੍ਹਾਂ ਨੂੰ ਮਨੋਰੰਜਕ ਉਮੀਦਵਾਰ ਮੰਨਦੇ ਹਨ।ਅਰਚਨਾ ਗੌਤਮ ਨੇ ਬਿਗ ਬਾਸ ਦੇ ਸਾਰੇ ਉਮੀਦਵਾਰਾਂ ਨੂੰ ਚੱਕਰ ਵਿੱਚ ਪਾ ਰੱਖਿਆ ਹੈ। ਜਿਸ ਕਰਕੇ ਉਨ੍ਹਾਂ ਦੇ ਰੋਲ ਦੀ ਸੋਸ਼ਲ ਮੀਡੀਆ ਵਿੱਚ ਚਰਚਾ ਹੋ ਰਹੀ ਹੈ। ਅਰਚਨਾ ਬਿਗ ਬਾਸ ਵਿਚ ਅਜਿਹੀ ਮੁਕਾਬਲੇਬਾਜ਼ ਹੈ
ਜੋ ਇਕੱਲੀ ਹੀ ਸਭ ਉੱਤੇ ਭਾਰੀ ਹੈ। ਉਨ੍ਹਾਂ ਵੱਲੋਂ ਬਿਗ ਬਾਸ ਘਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। 17 ਸਾਲ ਦੀ ਉਮਰ ਵਿੱਚ ਅਰਚਨਾ ਨੇ IIMT ਤੋਂ ਪੱਤਰਕਾਰਤਾ ਅਤੇ ਜਨ ਸੰਚਾਰ ਦੀ ਡਿਗਰੀ ਹਾਸਲ ਕਰ ਲਈ ਸੀ
ਪਰ ਫੇਰ ਉਨ੍ਹਾਂ ਦੀ ਮਾਡਲਿੰਗ ਅਤੇ ਐਕਟਿੰਗ ਵੱਲ ਰੁਚੀ ਹੋ ਗਈ। ਉਨ੍ਹਾ ਦਾ ਜਨਮ 1 ਸਤੰਬਰ 1995 ਨੂੰ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਇਆ।ਉਨ੍ਹਾਂ ਨੇ ਮਿਸ ਉੱਤਰ ਪ੍ਰਦੇਸ਼ 2014, ਮਿਸ ਬਿਕਨੀ ਇੰਡੀਆ 2018, ਮਿਸ
ਬਿਕਨੀ ਯੂਨੀਵਰਸ ਇੰਡੀਆ, ਮਿਸ ਬਿਕਨੀ ਯੂਨੀਵਰਸ, ਮਿਸ ਕਾਸਮਾਸ ਇੰਡੀਆ 2018 ਅਤੇ ਮੋਸਟ ਟੇਲੈੰਟ ਅਵਾਰਡ 2018 ਆਦਿ ਕਈ ਅਵਾਰਡ ਪ੍ਰਾਪਤ ਕੀਤੇ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ