ਪੰਜਾਬ ਪੁਲਿਸ ਦੇ ਹੱਥ ਅੱਜ ਇੱਕ ਬਹੁਤ ਵੱਡੀ ਸਫਲਤਾ ਲੱਗੀ ਹੈ। ਪੰਜਾਬ ਪੁਲਿਸ ਦੀ ਇਸ ਸਫਲਤਾ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਅਰਟਿਗਾ ਕਾਰ ਵਿੱਚ ਆਗਰਾ ਤੋਂ ਅੰਮ੍ਰਿਤਸਰ ਲਿਜਾਈ ਜਾ ਰਹੀ ਇੱਕ ਕੁਇੰਟਲ 66 ਕਿਲੋ ਚਾਂਦੀ ਦੋਰਾਹਾ ਪੁਲੀਸ ਨੇ ਫੜੀ ਹੈ। ਕਾਰ ਸਵਾਰ ਚਾਂਦੀ ਦੀ ਵੱਡੀ ਖੇਪ ਦਾ
ਕੋਈ ਬਿੱਲ ਨਹੀਂ ਦਿਖਾ ਸਕੇ। ਪੁਲੀਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਚਾਂਦੀ ਨੂੰ ਕਬਜ਼ੇ ਵਿੱਚ ਲੈ ਕੇ ਆਬਕਾਰੀ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਦੋਰਾਹਾ ਜੀ.ਟੀ ਰੋਡ ‘ਤੇ ਹਾਈਟੈੱਕ ਨਾਕੇ ‘ਤੇ ਪੁਲਿਸ ਨੇ ਕਾਰ ਸਵਾਰਾਂ ਨੂੰ ਕਾਬੂ ਕੀਤਾ। ਦੋਰਾਹਾ ਪੁਲਿਸ ਦੇ ਐਸ.ਐਚ.ਓ ਵਿਜੇ ਕੁਮਾਰ ਨੇ
ਤਾਇਨਾਤੀ ਦੇ ਪਹਿਲੇ ਹੀ ਦਿਨ ਕਾਫੀ ਕਰਤੂਤ ਕੀਤੀ ਹੈ।ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਏਐਸਆਈ ਸੁਖਬੀਰ ਸਿੰਘ ਦੀ ਟੀਮ ਨੇ ਜੀਟੀ ਰੋਡ ’ਤੇ ਹਾਈਟੈਕ ਨਾਕੇ ’ਤੇ ਚੈਕਿੰਗ ਦੌਰਾਨ ਅਰਟਿਗਾ ਕਾਰ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ।
ਜਦੋਂ ਯੂਪੀ ਨੰਬਰ ਦੀ ਕਾਰ ਯੂਪੀ 80 ਈਜ਼ੈੱਡ 8112 ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ 1 ਕੁਇੰਟਲ 66 ਕਿਲੋ ਚਾਂਦੀ ਬਰਾਮਦ ਹੋਈ।ਕਾਰ ਵਿੱਚ ਸਵਾਰ 2 ਵਿਅਕਤੀਆਂ ਨੇ ਦੱਸਿਆ ਕਿ ਉਹ ਆਗਰਾ ਤੋਂ ਅੰਮ੍ਰਿਤਸਰ ਜਾ ਰਹੇ ਸਨ। ਦੋਵੇਂ ਚਾਂਦੀ ਸਬੰਧੀ ਕੋਈ ਬਿੱਲ ਨਹੀਂ ਦਿਖਾ ਸਕੇ।
ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਿਭਾਗ ਦੀ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।ਦੱਸਣਯੋਗ ਹੈ ਕਿ ਖੰਨਾ ਪੁਲਿਸ ਹਾਲੇ ਤੱਕ ਕਰੋੜਾਂ ਦੀ ਨਜ਼ਾਇਜ਼ ਸੋਨਾ ਅਤੇ ਚਾਂਦੀ ਫੜ੍ਹ ਚੁੱਕੀ ਹੈ।
ਖੰਨਾ ਪੁਲਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਪਰ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਜੋ ਤਸਕਰ ਪੁਲਿਸ ਦੇ ਹੱਥ ਨਹੀਂ ਆਉਂਦੇ, ਉਹ ਰੋਜ਼ ਵਾਂਗ ਇਹ ਕਾਰੋਬਾਰ ਆਮ ਕਰਦੇ ਹਨ। ਉਨ੍ਹਾਂ ਲਈ ਪੁਲਿਸ ਕੋਈ ਯੋਜਨਾ ਕਿਉਂ ਨਹੀਂ ਬਣਾ ਰਹੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ