ਦੋਸਤੋ ਅੱਜ ਕੱਲ੍ਹ ਚੋਰੀ ਅਤੇ ਲੁੱਟ-ਖਸੁੱਟ ਦੇ ਮਾਮਲੇ ਕਾਫੀ ਜ਼ਿਆਦਾ ਵੱਧ ਗਏ ਹਨ। ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਵਿਦੇਸ਼ ਤੋਂ ਆਈ ਇੱਕ ਗੋਰੀ ਮੇਮ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ।ਤੁਹਾਨੂੰ ਦੱਸ ਦਈਏ ਕਿ ਇਹ ਵਿਦੇਸ਼ੀ ਲੜਕੀ ਪੰਜਾਬੀ ਮੰਗੇਤਰ ਦੇ ਨਾਲ ਇੱਥੇ ਆਈ ਹੋਈ ਸੀ।ਜਦੋਂ ਉਸ ਦਾ
ਮੰਗੇਤਰ ਦਵਾਈ ਲੈਣ ਲਈ ਪਰਚੀ ਕਟਵਾ ਰਿਹਾ ਸੀ ਤਾਂ ਉਹ ਬਾਹਰ ਖੜੀ ਸੀ।ਇੰਨੇ ਨੂੰ ਇੱਕ ਨੌਜਵਾਨ ਲੁਟੇਰਾ ਉੱਥੇ ਆਉਂਦਾ ਹੈ ਅਤੇ ਉਸ ਗੋਰੀ ਮੇਮ ਦਾ ਪਰਸ ਖੋਹ ਕੇ ਫਰਾਰ ਹੋ ਜਾਂਦਾ ਹੈ।ਜਿਸ ਤੋਂ ਬਾਅਦ ਉਹ ਕਾਫੀ ਜ਼ਿਆਦਾ ਰੌਲਾ ਪਾਉਂਦੀ ਹੈ ਅਤੇ ਆਪਣੇ ਮੰਗੇਤਰ ਨੂੰ ਵੀ ਇਸ ਬਾਰੇ ਸੂਚਿਤ ਕਰਦੀ ਹੈ।ਇਸ ਤੋਂ ਬਾਅਦ
ਉਹਨਾਂ ਦੋਹਾਂ ਨੇ ਪੁਲਿਸ ਸਟੇਸ਼ਨ ਜਾ ਕੇ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਹੈ।ਤੁਹਾਨੂੰ ਦੱਸ ਦੇਈਏ ਕਿ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ,ਜਿਸ ਤੋਂ ਬਾਅਦ ਪੁਲਿਸ ਇਸਦੀ ਤਹਿਕੀਕਾਤ ਕਰ ਰਹੀ ਹੈ।ਉਸ ਪੰਜਾਬੀ ਨੌਜਵਾਨ ਦਾ ਕਹਿਣਾ ਹੈ ਕਿ ਉਹ ਇਟਲੀ ਗਿਆ ਹੋਇਆ ਸੀ।ਉੱਥੇ ਉਹ
ਇਸ ਲੜਕੀ ਦੇ ਨਾਲ ਮਿਲਿਆ ਸੀ ਅਤੇ ਫਿਰ ਇਹਨਾਂ ਨੇ ਮੰਗਣੀ ਕਰਵਾ ਲਈ।ਜਿਸ ਤੋਂ ਬਾਅਦ ਉਹ ਦੋਵੇਂ ਭਾਰਤ ਆਏ ਸਨ।ਪਰ ਭਾਰਤ ਆ ਕੇ ਉਸ ਵਿਦੇਸ਼ੀ ਮਹਿਲਾ ਦੇ ਨਾਲ ਅਜਿਹਾ ਹਾਦਸਾ ਵਾਪਰ ਗਿਆ।ਤੁਹਾਨੂੰ ਦੱਸ ਦਈਏ ਕਿ ਹੁਣ ਦੋਹਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਸਾਰੀ ਘਟਨਾ ਦੱਸੀ ਅਤੇ ਇਸ ਦੀ ਇੱਕ ਸੀਸੀਟੀਵੀ ਫੁਟੇਜ
ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਘਟਨਾਵਾਂ ਨੂੰ ਸੁਣ ਕੇ ਕਾਫੀ ਜ਼ਿਆਦਾ ਹੈਰਾਨੀ ਹੁੰਦੀ ਹੈ ਅਤੇ ਇਹ ਲੁੱਟ-ਖਸੁੱਟ ਦੇ ਮਾਮਲੇ ਕਾਫੀ ਜਿਆਦਾ ਵੱਧ ਰਹੇ ਹਨ।ਇਸ ਘਟਨਾ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।