ਕੋਈ ਸਮਾਂ ਸੀ ਜਦੋਂ ਲੋਕ ਨੇੜਲੇ ਇਲਾਕਿਆਂ ਵਿੱਚ ਵਿਆਹ ਕਰਨ ਨੂੰ ਤਰਜੀਹ ਦਿੰਦੇ ਸਨ। ਵਿਆਹ ਤੋਂ ਪਹਿਲਾਂ ਕਈ ਪੱਖਾਂ ਤੋਂ ਵਿਚਾਰ ਕੀਤੀ ਜਾਂਦੀ ਸੀ ਪਰ ਸਮੇਂ ਦੇ ਨਾਲ ਹਾਲਾਤ ਬਦਲ ਗਏ ਹਨ। ਹੁਣ ਤਾਂ ਵਿਦੇਸ਼ਾਂ ਵਿੱਚ ਵੀ ਵਿਆਹ ਹੋਣ ਲੱਗੇ ਹਨ।
ਮੁੰਡੇ ਕੁੜੀ ਦੀ ਸਹਿਮਤੀ ਜ਼ਰੂਰੀ ਹੈ।ਹੋਰ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇੱਕ ਪੰਜਾਬੀ ਲੜਕੇ ਦੇ ਨੇਪਾਲੀ ਲੜਕੀ ਨਾਲ ਪਿਆਰ ਨੇ ਦੋਵਾਂ ਨੂੰ ਜੀਵਨ ਸਾਥੀ ਬਣਾ ਦਿੱਤਾ ਹੈ। ਹਾਲਾਂਕਿ ਪਹਿਲਾਂ ਪਹਿਲਾਂ ਵਿਆਹ ਮਗਰੋਂ
ਲੜਕੀ ਦੇ ਮਾਤਾ ਪਿਤਾ ਨੇ ਕੁਝ ਦੇਰ ਨ ਰਾ ਜ਼ ਗੀ ਜਤਾਈ ਪਰ ਹੌਲੀ ਹੌਲੀ ਹਾਲਾਤ ਆਮ ਹੋ ਗਏ।ਇਹ ਮੁੰਡਾ ਅਤੇ ਕੁੜੀ ਦੋਵੇਂ ਪਹਿਲੀ ਵਾਰ 2013 ਵਿੱਚ ਮਿਲੇ। ਉਸ ਸਮੇਂ ਉਹ ਦੋਵੇਂ ਕਿਸੇ ਆਰਕੈਸਟਰਾ ਗਰੁੱਪ ਵਿੱਚ ਕੰਮ ਕਰਦੇ ਸਨ।
ਦੋਵੇਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਅਤੇ ਵਿਆਹ ਕਰਵਾਉਣ ਦੀ ਸਲਾਹ ਬਣਾਈ। ਲੜਕੀ 6 ਮਹੀਨੇ ਸੀਜ਼ਨ ਵਿੱਚ ਕੰਮ ਕਰਨ ਤੋਂ ਬਾਅਦ 6 ਮਹੀਨੇ ਲਈ ਨੇਪਾਲ ਚਲੀ ਜਾਂਦੀ ਸੀ।ਲੜਕੀ ਨੇ ਆਪਣੇ ਪਿਤਾ ਨੂੰ ਦੱਸਿਆ ਕਿ
ਉਹ ਇੱਕ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਦੀ ਚਾਹਵਾਨ ਹੈ ਪਰ ਪਿਤਾ ਨੇ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਕੁੜੀ ਨੇ ਮੁੰਡੇ ਨੂੰ ਸਾਰੀ ਗੱਲ ਦੱਸੀ। 2015 ਵਿੱਚ ਜਦੋਂ ਕੁੜੀ ਨੇਪਾਲ ਆਪਣੇ ਘਰ ਗਈ ਹੋਈ ਸੀ ਤਾਂ ਮੁੰਡਾ ਨੇਪਾਲ ਜਾ ਕੇ ਕੁੜੀ ਨੂੰ ਲੈ ਆਇਆ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ