ਇਸ ਸਮੇਂ ਦੀ ਵੱਡੀ ਖਬਰ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਸਰਦੂਲਗੜ੍ਹ ਤੋਂ ਆ ਰਹੀ ਹੈ । ਇੱਥੋਂ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਦੋ ਬੱਚੇ ਪੂਜਾ ਅਤੇ ਕਰਨਵੀਰ ਜੋ ਕਿ ਬਤੇ ਦਿਨੀਂ ਸ਼ੋਸ਼ਲ ਮੀਡੀਆ ਉਪਰ ਵਾਇਰਲ ਹੋਏ ਜਿਸ ਵੀਡੀਓ ਵਿੱਚ ਕਿਸੇ ਸਮਾਜ ਸੇਵੀ ਨੇ
ਉਹਨਾਂ ਦੇ ਘਰ ਜਾ ਕੇ ਸਾਰੇ ਹਾਲਾਤਾ ਨੂੰ ਰਿਕਾਰਡ ਕਰ ਕੇ ਲੋਕਾਂ ਵਿੱਚ ਦਿਖਾਇਆ ਅਤੇ ਇਹਨਾਂ ਦੀ ਮੱਦਦ ਕਰਨ ਲਈ ਕਿਹਾ।ਮਾਤਾ ਪਿਤਾ ਦੀ ਗੈਰ ਮੌਜੂਦਗੀ ਹੋਣ ਕਾਰਨ ਕੋਈ ਵੀ ਰਿਸ਼ਤੇਦਾਰ ਇਹਨਾਂ ਦੇ ਕੋਲ ਨਹੀੰ ਸੀ ਆਉੰਦਾ । ਅਰਦਾਸ ਚੈਰੀਟੇਬਲ ਸੋਸਾਇਟੀ ਨੇ ਇਹਨਾਂ ਦਾ ਹੱਥ ਫੜਿਆ ਅਤੇ ਹੋਰ ਵੀ ਬਹੁਤ ਸਮਾਜ ਸੇਵੀ ਲੋਕਾ ਨੇ ਦੇਸ਼ਾ ਵਿਦੇਸ਼ਾਂ ਤੋਂ ਇਹਨਾਂ ਨੂੰ ਮਾਲੀ ਸਹਾਇਤਾ ਕਰ ਕੇ ਆਪਣਾ ਯੋਗਦਾਨ ਪਾਇਆ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹਨਾ ਦੇ ਘਰ ਵਿੱਚ ਇੱਕ ਕਮਰਾ ਸੀ ਜਿਸਦੀ ਛੱਤ ਕਿਸੇ ਵੀ ਵੇਲੇ ਡਿੱਗਣ ਨੂੰ ਤਿਆਰ ਸੀ।ਘਰ ਵਿੱਚ ਆਟਾ ਅਤੇ ਹੋਰ ਰਾਸ਼ਨ ਵੀ ਨਹੀਂ ਸੀ ਹੁੰਦਾ ਜਿਸਦੇ ਚੱਲਦਿਆਂ ਕਈ ਵਾਰ ਤਾਂ ਇਹ ਦੋਨੋਂ ਭੈਣ ਭਰਾ ਬਿਨਾਂ ਕੁਝ ਖਾਏ ਹੀ ਸੋਂ ਜਾਂਦੇ ਸਨ ।
ਇਹਨਾਂ ਦੀ ਦਾਦੀ ਵੀ ਛੱਡ ਕੇ ਲੁਧਿਆਣਾ ਵਿਖੇ ਆਪਣੇ ਦੂਜੇ ਬੇਟੇ ਕੋਲ ਰਹਿਣ ਚਲੀ ਗਈ ਸੀ। ਲੋਕਾਂ ਤੱਕ ਇਹਨਾਂ ਦੀ ਅਵਾਜ਼ ਪਹੁੰਚਣ ਤੋਂ ਬਾਅਦ ਵਧੇਰੇ ਪੈਸਾ ਇਕੱਠਾ ਹੋ ਗਿਆ। ਫਿਰਸਾਰੇ ਰਿਸ਼ਤੇਦਾਰਾਂ ਨੇ ਵੀ ਇਹਨਾਂ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ।ਅਰਦਾਸ ਚੈਰੀਟੇਬਲ ਟਰੱਸਟ ਨੇ ਇਹਨਾਂ ਦੇ ਘਰ ਦਾ ਕੰਮ ਸ਼ੁਰੂ ਕਰਵਾਇਆ ਹੈ।
ਮੌਕੇ ਤੇ ਪਹੁੰਚ ਕੇ ਜਦੋ ਘਰ ਦੇਖਿਆ ਗਿਆ ਤਾਂ ਘਰ ਦੀ ਉਸਾਰੀ ਦਾ ਕੰਮ ਜਾਰੀ ਹੈ ਅਤੇ ਰਾਜ ਮਿਸਤਰੀ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਤਕਰੀਬਨ ਇੱਕ ਮਹੀਨੇ ਤੱਕ ਸਾਰਾ ਕੰਮ ਨੇਪਰੇ ਚਾੜ ਦਿੱਤਾ ਜਾਵੇਗਾ।ਇਸ ਸੰਬੰਧੀ ਪੂਜਾ ਅਤੇ ਕਰਨ ਨੇ ਵੀ ਗੱਲਬਾਤ ਕਰਦਿਆਂ
ਸਾਰੇ ਮੱਦਦਗਾਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਸ਼ੁਭ ਮੂਹਰਤ ਤੇ ਜ਼ਰੂਰ ਪਹੁੰਚਣ। ਪੂਜਾ ਸਰਦੂਲਗੜ੍ਹ ਵਿਖੇ ਬਾਲ ਵਾਟਿਕਾ ਸਕੂਲ ਵਿੱਚ ਪੜ੍ਹਦੀ ਹੈ ਤੇ ਵੱਡੀ ਹੋ ਕੇ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਹੈ।ਪੂਜਾ ਬਹੁਤ ਹੀ ਮਿਹਨਤੀ ਲੜਕੀ ਹੈ । ਉਸਨੇ ਸਹਾਇਤਾ ਕਰਨ ਵਾਲੇ ਸਾਰੇ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ