ਦੋਸਤੋ ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾ ਕੇ ਸੈੱਟ ਹੋਣ ਦਾ ਬਹੁਤ ਹੀ ਵੱਡਾ ਭੂਤ ਸਵਾਰ ਹੋ ਗਿਆ ਹੈ।ਜਿਸ ਦੇ ਚੱਲਦੇ ਇਹ ਹੋਣਹਾਰ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ। ਅਤੇ ਆਪਣੇ ਦੇਸ਼ ਨੂੰ ਭੁੱਲ ਜਾਂਦੇ ਹਨ। ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਠੀਕ ਹੁੰਦੇ ਹਨ ਉਹ ਆਈਲੈਟਸ ਕਰਕੇ ਵਿਦੇਸ਼ਾ ਲਈ ਰਾ
ਬਣਾ ਲੈਂਦੇ ਹਨ।ਜਿਹੜੇ ਲੋਕ ਕਨੂੰਨੀ ਤੌਰ ਤੇ ਵਿਦੇਸ਼ ਨਹੀਂ ਜਾ ਸਕਦੇ ਉਹ ਫਿਰ ਦੂਸਰੇ ਹੱਥਕੰਡੇ ਅਪਣਾਉਂਦੇ ਹਨ।ਜਿਵੇਂ ਕਿ ਅੱਜਕੱਲ੍ਹ ਪੰਜਾਬ ਵਿੱਚ ਡੌਂਕੀ ਲਗਾ ਕੇ ਜਾਣਾ ਬਹੁਤ ਹੀ ਜ਼ਿਆਦਾ ਮਸ਼ਹੂਰ ਹੋ ਗਿਆ ਹੈ।ਬਹੁਤੇ ਲੋਕ ਇਸ ਰਸਤੇ ਨੂੰ ਅਪਣਾ ਰਹੇ ਹਨ।ਪਹਿਲਾਂ ਤਾਂ ਇਨ੍ਹਾਂ ਏਜੰਟਾਂ ਨੂੰ ਬਹੁਤ ਸਾਰੇ ਪੈਸੇ ਦਿੱਤੇ ਜਾਂਦੇ ਹਨ ਤਾਂ ਕਿ ਉਹ
ਰਸਤੇ ਨੂੰ ਪਾਰ ਕਰਵਾ ਕੇ ਵਿਦੇਸ਼ ਪਹੁੰਚਾ ਦੇਣ।ਦੱਸ ਦੇਈਏ ਕਿ ਉਥੇ ਬਹੁਤ ਸਾਰੇ ਨੌਜਵਾਨਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਸਮੁੰਦਰ ਨੂੰ ਪਾਰ ਕਰਨ ਲਈ ਰਬੜ ਦੀ ਕਿਸ਼ਤੀ ਸਹਾਰਾ ਲਿਆ ਜਾਂਦਾ ਹੈ ਜਿਸ ਕਾਰਨ ਬਹੁਤ ਸਾਰੇ ਪੰਜਾਬੀ ਡੁੱਬ ਵੀ ਜਾਂਦੇ ਹਨ।ਖਤਰਨਾਕ ਜੰਗਲਾਂ ਨੂੰ ਪਾਰ ਕਰ ਦੇ ਸਮੇਂ ਵੀ ਬਹੁਤੇ ਨੌਜਵਾਨ ਦਮ ਤੋੜ
ਦਿੰਦੇ ਹਨ।ਜਿਹੜੇ ਨੌਜਵਾਨ ਇਸ ਗਲਤ ਤਰੀਕੇ ਨੂੰ ਅਪਣਾ ਕੇ ਜਾਂਦੇ ਹਨ ਉਹ ਬਾਕੀਆਂ ਨੂੰ ਦੱਸਦੇ ਹਨ ਕਿ ਇਹ ਰਸਤਾ ਬਹੁਤ ਹੀ ਖਤਰਨਾਕ ਹੈ।ਡੌਂਕੀ ਕਾਰਨ ਕਈ ਮਾਵਾਂ ਦੇ ਪੁੱਤਰ ਅਜੇ ਤੱਕ ਘਰ ਨਹੀਂ ਪਹੁੰਚੇ। ਨੌਜਵਾਨ ਨੂੰ ਇਹੀ ਕਹਿਣਾ ਚਾਹਾਂਗੇ ਕਿ ਜੇਕਰ ਤੁਸੀ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕਾਨੂੰਨੀ ਢੰਗ
ਰਾਹੀਂ ਵਿਦੇਸ਼ ਜਾਣਾ ਚਾਹੀਦਾ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ
ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ