ਬੁੱਧਵਾਰ ਦੇਰ ਸ਼ਾਮ ਸਮਰਾਲਾ ਚੌਕ ਨੇੜੇ ਇਕ ਕਾਰ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ 57 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਦੇ ਮਾਮਲੇ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਕਮਿਸ਼ਨਰੇਟ ਪੁਲਸ ਅਜੇ ਤੱਕ ਖਾਲੀ ਹੱਥ ਹੈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਉੱਚ ਅਧਿਕਾਰੀਆਂ ਸਮੇਤ ਮਾਮਲੇ ਦੀ ਕਈ
ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਪਰ ਅਸਲ ਵਿੱਚ ਪੁਲੀਸ ਖ਼ੁਦ ਹੀ ਉਲਝੀ ਹੋਈ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਡਰਾਈਵਰ ਗੁਰਪ੍ਰੀਤ ਗਿੱਲ ਚੌਕ ਨੇੜੇ 57 ਲੱਖ ਦੀ ਨਕਦੀ ਲੈ ਕੇ ਚੰਡੀਗੜ੍ਹ ਵੱਲ ਜਾ ਰਿਹਾ ਸੀ। ਉਸ ਨੇ ਸਮਰਾਲਾ ਚੌਕ ਨੇੜੇ ਕਿਸੇ ਕੰਮ ਲਈ ਕਾਰ ਪਾਰਕ ਕੀਤੀ।
ਜਦੋਂ ਉਹ 5 ਮਿੰਟ ਬਾਅਦ ਵਾਪਸ ਆਇਆ ਤਾਂ ਕਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਈ 57 ਲੱਖ ਦੀ ਨਕਦੀ ਗਾਇਬ ਸੀ। ਇਸ ਸਬੰਧੀ ਏ.ਸੀ.ਪੀ. ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਦੇ ਹੱਥ ਕਈ ਸੀ.ਸੀ.ਟੀ.ਵੀ. ਫੁਟੇਜ ਜਾਰੀ ਹੈ।
ਪੁਲੀਸ ਜਲਦੀ ਹੀ ਇਸ ਚੋਰੀ ਦੀ ਘਟਨਾ ਨੂੰ ਸੁਲਝਾ ਕੇ ਖੁਲਾਸਾ ਕਰੇਗੀ। ਚੰਡੀਗੜ੍ਹ ਦੇ ਰਹਿਣ ਵਾਲੇ ਮੁਕੇਸ਼ ਮਿੱਤਲ ਨੇ ਦੱਸਿਆ ਕਿ ਉਹ ਧੂਰੀ ਵਿੱਚ ਸ਼ੈਲਰ ਅਤੇ ਸਕਰੈਪ ਦਾ ਕੰਮ ਕਰਦਾ ਹੈ। ਮਹੀਨੇ ਵਿੱਚ ਇੱਕ ਜਾਂ ਦੋ ਵਾਰ ਉਸਦਾ ਡਰਾਈਵਰ ਗੁਰਪ੍ਰੀਤ ਪੇਮੈਂਟ ਇਕੱਠਾ ਕਰਕੇ
ਚੰਡੀਗੜ੍ਹ ਲੈ ਆਉਂਦਾ ਹੈ। ਬੁੱਧਵਾਰ ਨੂੰ ਗੁਰਪ੍ਰੀਤ ਨੇ ਪੇਮੈਂਟ ਇਕੱਠੀ ਕਰਕੇ ਦੋ ਲਿਫਾਫਿਆਂ ਵਿੱਚ ਪਾ ਦਿੱਤੀ। ਇਕ ਲਿਫਾਫੇ ਵਿਚ 25 ਲੱਖ ਅਤੇ ਦੂਜੇ ਲਿਫਾਫੇ ਵਿਚ 32 ਲੱਖ ਦੀ ਨਕਦੀ ਸੀ। ਡਰਾਈਵਰ ਗੁਰਪ੍ਰੀਤ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਕੰਮ ਕਰ ਰਿਹਾ ਸੀ।
ਇਸ ਖ਼ਬਰ ਦੇ ਨਾਲ ਪੰਜਾਬ ਦੇ ਸਾਰੇ ਕਾਰੋਬਾਰੀਆਂ ਦੇ ਵਿੱਚ ਸਹਿਮ ਹੈ। ਪੰਜਾਬ ਦੇ ਕਾਰੋਬਾਰੀ ਪੰਜਾਬ ‘ਚ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਚਿੰਤਤ ਹਨ ਕਿ ਜੇਕਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਲਦਾ ਹੈ ਤਾਂ ਉਨ੍ਹਾਂ ਦਾ ਕਾਰੋਬਾਰ ਪੰਜਾਬ ‘ਚ ਕਿਵੇਂ ਸਫ਼ਲ ਹੋਵੇਗਾ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ