ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।
ਹੁਣ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਮੌਕੇ ਔਰਤਾਂ ਖੂਬਸੂਰਤ ਦਿਖਣਾ ਚਾਹੁੰਦੀਆਂ ਹਨ। ਚਿਹਰੇ ਤੇ ਖੂਬਸੂਰਤੀ ਲਿਆਉਣ ਦੇ ਲਈ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ।ਇਸ ਨੂੰ ਤੁਸੀਂ ਲਗਭਗ ਇੱਕ ਹਫਤੇ ਤੱਕ ਲਗਾਤਾਰ ਇਸਤੇਮਾਲ ਕਰਕੇ ਵੇਖੋ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖ਼ਾਰ ਪੈਦਾ ਹੋ ਜਾਵੇਗਾ।ਸਭ ਤੋਂ ਪਹਿਲਾਂ ਤੁਸੀਂ ਮੂੰਗ
ਦਾਲ, ਮਸਰ ਦੀ ਦਾਲ ਅਤੇ ਇੱਕ ਚਮਚ ਚਾਵਲ ਲੈ ਲਵੋ ਅਤੇ ਹਲਕੀ ਗੈਸ ਤੇ ਇਨ੍ਹਾਂ ਨੂੰ ਗਰਮ ਕਰ ਲਵੋ।ਫਿਰ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਦਾ ਪਾਊਡਰ ਤਿਆਰ ਕਰ ਕੇ ਛਾਣ ਲਵੋ।ਹੁਣ ਦੋਸਤੋ ਤਿਆਰ ਕੀਤੇ ਪਾਊਡਰ ਵਿੱਚ ਇੱਕ ਚਮਚ ਵੇਸਣ 1 ਚਮਚ ਕਣਕ ਦਾ ਆਟਾ,ਅੱਧਾ ਚੱਮਚ ਕਸਤੂਰੀ ਹਲਦੀ,ਇੱਕ ਚਮਚ ਚੰਦਨ ਪਾਊਡਰ
ਮਿਕਸ ਕਰ ਲਵੋ।ਇਸ ਸਾਰੇ ਮਿਸ਼ਰਣ ਨੂੰ ਤੁਸੀਂ ਕਿਸੇ ਕੱਚ ਦੇ ਜਾਰ ਵਿੱਚ ਸਟੋਰ ਕਰ ਕੇ ਰੱਖ ਲਵੋ। ਹੁਣ ਦੋਸਤੋ ਜਦੋਂ ਵੀ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ ਤਾਂ ਇੱਕ ਚਮਚ ਇਸ ਪਾਊਡਰ ਦਾ ਲੈ ਲਵੋ ਅਤੇ ਇਸ ਵਿੱਚ ਗਲਿਸਰੀਨ ਅਤੇ ਕੱਚਾ ਦੁੱਧ ਪਾ ਲਵੋ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਹਾਡਾ ਫੇਸ ਵਾਸ਼ ਬਣ ਕੇ
ਤਿਆਰ ਹੋ ਜਾਵੇਗਾ।ਇਸ ਮਿਸ਼ਰਣ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਹਲਕੀ-ਹਲਕੀ ਮਸਾਜ ਕਰਨੀ ਹੈ ਅਤੇ ਪੰਜ ਮਿੰਟ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਧੋ ਲੈਣਾ ਹੈ।ਲਗਾਤਾਰ ਤੁਸੀਂ ਇੱਕ ਹਫਤੇ ਤੱਕ ਰੋਜ਼ਾਨਾ ਇਸ ਦਾ ਇਸਤੇਮਾਲ ਕਰੋ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।