ਪੰਜਾਬ ਵਿੱਚ ਹ ਥਿ ਆਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪੰਜਾਬ ਸਰਕਾਰ ਗੰਨ ਕਲਚਰ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ ਐਤਵਾਰ ਨੂੰ ਸੂਬਾ ਸਰਕਾਰ ਨੇ 800 ਤੋਂ ਵੱਧ ਬੰ ਦੂਕਾਂ ਦੇ ਲਾਇਸੈਂਸ
ਰੱਦ ਕਰ ਦਿੱਤੇ ਜਾਣਕਾਰੀ ਮੁਤਾਬਕ ਸਰਕਾਰ ਨੇ ਕੁੱਲ 813 ਲੋਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਇਨ੍ਹਾਂ ਵਿਚੋਂ ਲੁਧਿਆਣਾ ਦਿਹਾਤੀ ਵਿਚ 87 ਸ਼ਹੀਦ ਭਗਤ ਸਿੰਘ ਨਗਰ ਵਿਚ 48 ਗੁਰਦਾਸਪੁਰ ਵਿਚ 10 ਫਰੀਦਕੋਟ ਵਿਚ 84 ਪਠਾਨਕੋਟ
ਵਿਚ 199 ਹੁਸ਼ਿਆਰਪੁਰ ਵਿਚ 47 ਕਪੂਰਥਲਾ ਵਿਚ 6 ਐਸਏਐਸ ਨਗਰ ਵਿਚ 235 ਅਤੇ ਸੰਗਰੂਰ ਵਿਚ 16 ਲਾਇਸੈਂਸ ਰੱਦ ਕੀਤੇ ਗਏ ਅੰਮ੍ਰਿਤਸਰ ਕਮਿਸ਼ਨਰੇਟ ਦੇ 27 ਵਿਅਕਤੀਆਂ ਅਤੇ ਜਲੰਧਰ ਕਮਿਸ਼ਨਰੇਟ ਅਤੇ ਕਈ ਹੋਰ ਜ਼ਿਲਿਆਂ ਦੇ 11 ਵਿਅਕਤੀਆਂ ਦੇ
ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤੇ ਗਏ ਹਨ ਸੂਬੇ ਦੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੰ ਦੂਕ ਲੈ ਕੇ ਜਾਣ ਲਈ ਕੁਝ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਅਤੇ ਹੁਣ ਪੰਜਾਬ ਵਿੱਚ ਜਨਤਕ ਇਕੱਠਾਂ ਧਾਰਮਿਕ ਸਥਾਨਾਂ ਵਿਆਹਾਂ ਜਾਂ
ਕਿਸੇ ਹੋਰ ਸਮਾਗਮ ਵਿੱਚ ਹ ਥਿਆਰ ਲੈ ਕੇ ਜਾਣ ਅਤੇ ਪ੍ਰਦਰਸ਼ਿਤ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਸਰਕਾਰ ਮੁਤਾਬਕ ਸੂਬੇ ਚ ਹੁਣ ਤੱਕ 2000 ਤੋਂ ਵੱਧ ਬੰਦੂਕਾਂ ਦੇ ਲਾਇਸੈਂਸ ਰੱਦ ਕੀਤੇ ਜਾ ਚੁੱਕੇ ਹਨ ਉਨ੍ਹਾਂ ਕਿਹਾ ਕਿ
ਆਉਣ ਵਾਲੇ ਦਿਨਾਂ ਵਿਚ ਹਿੰਸਾ ਅਤੇ ਹਥਿ ਆਰਾਂ ਦੀ ਵਡਿਆਈ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਅਤੇ ਵੱਖ-ਵੱਖ ਖੇਤਰਾਂ ਵਿਚ ਬੇਤਰਤੀਬੇ ਢੰਗ ਨਾਲ ਚੈਕਿੰਗ ਕੀਤੀ ਜਾਵੇਗੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ