ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਅੱਜਕੱਲ੍ਹ ਦੇ ਸਮੇਂ
ਵਿੱਚ ਬਹੁਤ ਸਾਰੇ ਲੋਕਾਂ ਨੂੰ ਜੋਡ਼ਾਂ ਚ ਦਰਦ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰੀਰ ਵਿਚ ਕਈ ਪੋਸ਼ਕ ਤੱਤਾਂ ਦੀ ਕਮੀ ਕਾਰਨ ਅਜਿਹੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ ਜੇਕਰ ਤੁਹਾਨੂੰ ਵੀ
ਅਜਿਹੀ ਕੋਈ ਸਮੱਸਿਆ ਰਹਿੰਦੀ ਹੋਵੇ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਨੁਸਖ਼ਾ ਲੈ ਕੇ ਆਏ ਹਾਂ ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕੋਗੇ ਇਸ ਨੁਸਖੇ ਨੂੰ ਤਿਆਰ ਕਰਨਾ
ਕਾਫ਼ੀ ਜ਼ਿਆਦਾ ਆਸਾਨ ਹੈ ਕਿਉਂਕਿ ਇਸ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਸਾਨੂੰ ਆਸਾਨੀ ਨਾਲ ਮਿਲ ਜਾਂਦੀਆਂ ਹਨ।ਇਸ ਨੁਸਖੇ ਨੂੰ ਤਿਆਰ ਕਰਨ ਵਾਸਤੇ ਤੁਸੀਂ ਖਲ਼ ਸਰ੍ਹੋਂ ਦਾ ਤੇਲ ਅਤੇ ਹਲਦੀ ਨੂੰ ਇਸਤੇਮਾਲ ਦੇ ਵਿੱਚ ਲਿਆਉਣਾ ਹੈ
ਰਾਤ ਦੇ ਸਮੇਂ ਤੁਸੀਂ ਪੰਦਰਾਂ ਵੀਹ ਗਰਾਮ ਖਲ ਨੂੰ ਪਾਣੀ ਦੇ ਵਿੱਚ ਭਿਗੋ ਕੇ ਰੱਖ ਦੇਣਾ ਹੈ ਅਗਲੀ ਸਵੇਰ ਤੁਸੀਂ ਇਕ ਲੋਹੇ ਦੀ ਕੜਾਹੀ ਦੇ ਵਿੱਚ ਪੰਦਰਾਂ ਐਮ ਐਲ ਸਰ੍ਹੋਂ ਦਾ ਤੇਲ ਪਾਉਣਾ ਹੈ ਚੰਗੀ ਤਰ੍ਹਾਂ ਇਸ ਨੂੰ ਗਰਮ ਕਰ ਲੈਣਾ ਹੈ
ਉਸ ਤੋਂ ਬਾਅਦ ਇਸ ਦੇ ਵਿੱਚ ਤੁਸੀਂ ਇਹ ਰਾਤ ਨੂੰ ਭਿਗੋ ਕੇ ਰੱਖੀ ਗਈ ਖੱਲ ਨੂੰ ਪਾ ਦੇਣਾ ਹੈ ਇਸ ਦੇ ਨਾਲ ਹੀ ਤੁਸੀਂ ਵੀਹ ਗਰਾਮ ਹਲਦੀ ਦਾ ਇਸਤੇਮਾਲ ਕਰਨਾ ਹੈ ਭਾਵ ਹਲਦੀ ਇਸਦੇ ਵਿੱਚ ਪਾ ਦੇਣੀ ਹੈ।ਚੰਗੀ ਤਰ੍ਹਾਂ ਇਸ ਨੂੰ ਪਕਾ ਲੈਣਾ ਹੈ
ਜਦੋਂ ਤਕ ਇਹ ਗਾੜ੍ਹਾ ਪੇਸਟ ਨਾ ਬਣ ਜਾਵੇ ਉਸ ਤੋਂ ਬਾਅਦ ਤੁਸੀਂ ਇਸ ਪੇਸਟ ਨੂੰ ਥੋੜ੍ਹਾ ਕੋਸਾ ਕਰ ਲੈਣਾ ਹੈ ਬਿਲਕੁਲ ਠੰਡਾ ਨਹੀਂ ਕਰਨਾ ਇਸ ਕੋਸੇ ਹੋਏ ਪੇਸਟ ਨੂੰ ਤੁਸੀਂ ਇੱਕ ਕੱਪੜੇ ਵਿੱਚ ਬੰਨ੍ਹ ਲੈਣਾ ਹੈ ਅਤੇ ਇਸ ਪੇਸਟ ਦੇ ਨਾਲ ਆਪਣੇ
ਦਰਦ ਕਰ ਰਹੇ ਜੋੜ ਦੇ ੳੁੱਤੇ ਸਿਕਾਈ ਕਰਨੀ ਹੈ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਇਹ ਨੁਸਖਾ ਕਾਫੀ ਜ਼ਿਆਦਾ ਕਾਰਗਰ ਸਾਬਿਤ ਹੁੰਦਾ ਹੈ ਇਸ ਤੋਂ ਇਲਾਵਾ ਤੁਸੀਂ ਇਸ ਪੇਸਟ ਨੂੰ ਆਪਣੇ ਦਰਦ ਕਰ ਰਹੇ ਜੋੜ ਤੇ ਲਗਾ ਕੇ ਪੱਟੀ ਵੀ ਬੰਨ੍ਹ ਸਕਦੇ ਹੋ ਇਸ ਨਾਲ ਵੀ ਤੁਹਾਨੂੰ ਕਾਫ਼ੀ ਜ਼ਿਆਦਾ ਰਾਹਤ ਮਿਲੇਗੀ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ