ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਦੁਆਰਾ ਬਹੁਤ ਸਾਰੇ ਐਲਾਨ ਲੋਕਾਂ ਦੇ ਲਈ ਕੀਤੇ ਜਾਂਦੇ ਹਨ।ਜਿਹਨਾਂ ਦਾ ਲਾਭ ਆਮ ਲੋਕਾਂ ਨੂੰ ਮਿਲਦਾ ਹੈ।ਇੱਕ ਖ਼ੁਸ਼ ਖ਼ਬਰੀ ਦਵਿਆਂਗ ਲੋਕਾਂ ਦੇ ਲਈ ਸਾਹਮਣੇ ਆ ਰਹੀ ਹੈ।ਤੁਹਾਨੂੰ ਦੱਸ ਦਈਏ ਕਿ ਇੱਕ ਨੋਟੀਫਿਕੇਸ਼ਨ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਸਾਂਝਾ ਕੀਤਾ
ਗਿਆ,ਜਿਸ ਵਿੱਚ ਬਹੁਤ ਵੱਡੀ ਜਾਣਕਾਰੀ ਦਿੱਤੀ ਗਈ ਹੈ।ਅੱਜ ਅਸੀਂ ਤੁਹਾਨੂੰ ਇਸ ਜਾਣਕਾਰੀ ਬਾਰੇ ਦੱਸਣ ਜਾ ਰਹੇ ਹਾਂ। ਦਿਵਿਆਂਗ ਲੋਕਾਂ ਨੂੰ ਸਹੂਲਤਾਂ ਦੇਣ ਦੇ ਲਈ ਬਹੁਤ ਸਮੇਂ ਤੋਂ ਸਰਕਾਰ ਕੁਝ ਅਹਿਮ ਫੈਸਲੇ ਲੈ ਰਹੀ ਸੀ।ਜਿਸਦੇ ਚਲਦੇ ਹੁਣ ਜਨਵਰੀ 2023 ਤੋਂ ਦਵਿਆਂਗ ਲੋਕਾਂ ਨੂੰ ਪ੍ਰਤੀ ਮਹੀਨਾ
ਇੱਕ ਹਜ਼ਾਰ ਰੁਪਏ ਭੱਤਾ ਦਿੱਤਾ ਜਾਇਆ ਕਰੇਗਾ।ਇਸ ਦੀ ਜਾਣਕਾਰੀ ਡਾਕਟਰ ਬਲਜੀਤ ਕੌਰ ਵੱਲੋਂ ਟਵਿੱਟਰ ਤੇ ਸਾਂਝੀ ਕਰਕੇ ਦਿੱਤੀ ਗਈ ਹੈ। ਸਰਕਾਰ ਵੱਲੋਂ ਦਿਵਿਆਂਗ ਲੋਕਾਂ ਦੇ ਦਿਵਿਆਂਗ ਸਰਟੀਫਿਕੇਟ ਚੈੱਕ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦਿੱਤਾ ਜਾਇਆ
ਕਰੇਗਾ। ਇਸ ਨਾਲ ਦਵਿਆਂਗ ਵਰਗ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਤੋ ਇਲਾਵਾ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।ਜਿਸ ਵਿੱਚ ਲਿਖਿਆ ਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਗਿਆਨ ਵੀਰ ਚੱਕਰ ਤਹਿਤ
ਨੌਜਵਾਨਾਂ ਨੂੰ 34 ਸੌ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ।ਸੋਸ਼ਲ ਮੀਡੀਆ ਤੇ ਇਹ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।ਤਾਂ ਦੋਸਤੋ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਵੱਲੋਂ ਇਸ ਮੈਸੇਜ ਨੂੰ ਬਿਲਕੁਲ ਫਰਜ਼ੀ ਦੱਸਿਆ ਹੈ।ਸੋ ਜਿਹੜੇ ਵੀ ਲੋਕਾਂ ਨੂੰ ਅਜਿਹੇ ਮੈਸੇਜ ਆ ਰਹੇ ਹਨ
ਉਨ੍ਹਾਂ ਨੂੰ ਤੁਰੰਤ ਮੈਸੇਜ ਡਲੀਟ ਕਰ ਦੇਣੇ ਚਾਹੀਦੇ ਹਨ।ਇਹਨਾਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।