ਦੋਸਤੋ ਅਸੀਂ ਅਕਸਰ ਵੇਖਿਆ ਹੈ ਕਿ ਧੂੜ ਮਿੱਟੀ ਕਾਰਨ ਚਿਹਰੇ ਤੇ ਦਾਗ ਧੱਬੇ ਅਤੇ ਕਾਲਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਦੇ ਵਿੱਚ ਲੋਕ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ।ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ
ਨੁਸਖਾ ਦੱਸਣ ਜਾ ਰਹੇ ਹਾਂ। ਇਸ ਵਿੱਚ ਅਸੀਂ ਕੇਵਲ ਦਹੀਂ ਦਾ ਹੀ ਇਸਤੇਮਾਲ ਕਰਾਂਗੇ।1 ਚੱਮਚ ਦਹੀਂ ਦੇ ਵਿੱਚ ਥੋੜ੍ਹੀ ਜਿਹੀ ਖੰਡ ਮਿਕਸ ਕਰ ਲਵੋ ਅਤੇ ਇਸ ਨਾਲ ਆਪਣੇ ਚਿਹਰੇ ਤੇ ਸਕਰਬ ਕਰਨਾ ਸ਼ੁਰੂ ਕਰੋ।ਘੱਟੋ ਘੱਟ ਤੁਸੀਂ ਤਿੰਨ ਤੋਂ ਚਾਰ ਮਿੰਟ ਤੱਕ ਸਕਰਬ ਕਰਨਾ ਹੈ।ਇਸ
ਤੋਂ ਬਾਅਦ ਤੁਸੀਂ ਫੇਸ ਪੈਕ ਬਣਾ ਕੇ ਤਿਆਰ ਕਰਨਾ ਹੈ।ਇੱਕ ਚੱਮਚ ਵੇਸਣ ਵਿੱਚ ਦਹੀਂ ਮਿਲਾ ਕੇ ਫੇਸ ਪੈਕ ਤਿਆਰ ਕਰ ਲਵੋ।ਤੁਸੀਂ ਆਪਣੇ ਚਿਹਰੇ ਉੱਤੇ ਇਸ ਨੂੰ ਲਗਾ ਕੇ ਹਲਕੀ-ਹਲਕੀ ਮਸਾਜ ਕਰੋ।ਮਸਾਜ ਕਰਨ ਤੋਂ ਬਾਅਦ ਤੁਸੀਂ 10 ਮਿੰਟ ਤੱਕ ਇਸ ਨੂੰ ਲੱਗੇ ਰਹਿਣ ਦਿਓ।
ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ ਪਾਣੀ ਦੇ ਨਾਲ ਧੋ ਸਕਦੇ ਹੋ।ਇਸ ਤਰ੍ਹਾਂ ਤੁਸੀਂ ਦੇਖੋਗੇ ਕੇ ਸਾਰੀ ਡੈਡ ਸਕਿਨ ਬਾਹਰ ਨਿਕਲ ਜਾਵੇਗੀ।ਸੋ ਦੋਸਤੋ ਇਸ ਨੁਸਖੇ ਨੂੰ ਤੁਸੀਂ ਹਫ਼ਤੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ
ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ