ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ। ਅੱਜ ਕੱਲ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਮੋਟਾਪੇ ਦੀ ਸਮੱਸਿਆ ਆ ਰਹੀ ਹੈ।ਮੋਟਾਪਾ ਇੱਕ ਅਜਿਹੀ ਬਿਮਾਰੀ ਹੈ ਜੋ ਇੱਕ ਵਾਰ ਵਧਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਘਟਾਉਣਾ ਕਾਫ਼ੀ ਔਖਾ ਹੋ ਜਾਂਦਾ ਹੈ।ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਨੂੰ ਖਤਮ ਕਰਨ ਦਾ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਇਹ ਘਰੇਲੂ ਨੁਸਖਾ
ਬਹੁਤ ਹੀ ਕਾਰਗਰ ਸਾਬਿਤ ਹੋ ਸਕਦਾ ਹੈ ਜੇਕਰ ਤੁਸੀਂ ਇਸ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋਗੇ।ਸਭ ਤੋਂ ਪਹਿਲਾਂ ਤੁਸੀਂ ਇੱਕ ਕੜਾਹੀ ਲਵੋ ਅਤੇ ਉਸ ਵਿੱਚ ਅੱਧਾ ਕੱਪ ਅਜਵਾਇਣ ਪਾ ਕੇ ਇਸ ਨੂੰ ਹਲਕਾ-ਹਲਕਾ ਭੁੰਨਣਾ ਸ਼ੁਰੂ ਕਰ ਦੇਵੋ। ਹਲਕੀ ਗੈਸ ਤੇ ਤੁਸੀਂ ਤਿੰਨ ਤੋਂ ਚਾਰ ਮਿੰਟ ਇਸ ਅਜਵਾਇਣ ਨੂੰ ਭੁੰਨ ਲੈਣਾ ਹੈ।ਜਦੋਂ ਅਜਵਾਇਣ ਭੁੰਨ
ਹੋ ਜਾਵੇ ਤਾਂ ਤੁਸੀਂ ਮਿਕਸੀ ਦੀ ਸਹਾਇਤਾ ਦੇ ਨਾਲ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ।ਇਸਨੂੰ ਤੁਸੀਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਵੀ ਕਰ ਸਕਦੇ ਹੋ।ਹੁਣ ਦੋਸਤੋ ਇੱਕ ਤਸਲੇ ਦੇ ਵਿੱਚ ਤੁਸੀਂ ਇੱਕ ਗਿਲਾਸ ਪਾਣੀ ਲਓ ਅਤੇ ਇਸ ਵਿੱਚ 1 ਚਮਚ ਇਸ ਪਾਊਡਰ ਦਾ ਪਾ ਕੇ ਗਰਮ ਕਰਨਾ ਸ਼ੁਰੂ ਕਰ ਦਿਓ। ਹਲਕੀ
ਗੈਸ ਤੇ ਇਸ ਨੂੰ ਤਿੰਨ ਤੋਂ ਚਾਰ ਉਬਾਲੇ ਲਗਾ ਦੇਣੇ ਹਨ।ਹੁਣ ਤੁਸੀਂ ਇਸ ਡਰਿੰਕ ਨੂੰ ਕਿਸੇ ਕੱਪ ਵਿੱਚ ਕੱਢ ਲਵੋ ਅਤੇ ਥੋੜ੍ਹਾ ਗਰਮ ਹੋਣ ਤੇ ਹੀ ਇਸ ਦਾ ਸੇਵਨ ਕਰ ਲਵੋ।ਇਸ ਨੁਸਖ਼ੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਜ਼ਰੂਰ ਕਰੋ।ਤੁਹਾਨੂੰ ਇਸ ਦੇ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਸੋ ਦੋਸਤੋ ਆਪਣੇ ਮੋਟਾਪੇ ਨੂੰ ਘੱਟ ਕਰਨ ਦੇ ਲਈ ਇਸ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ।