ਹੁਣ ਮੱਧ ਪ੍ਰਦੇਸ਼ ਦੇ ਸਾਗਰ ‘ਚ ਕੁੱਤਾ ਰੱਖਣਾ ਮਹਿੰਗਾ ਪੈ ਜਾਵੇਗਾ। 48 ਕੌਂਸਲਰਾਂ ਦੀ ਬਣੀ ਨਗਰ ਕੌਂਸਲ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਸ਼ਹਿਰ ਦੇ ਨਾਗਰਿਕਾਂ ਦੀ ਸੁਰੱਖਿਆ ਅਤੇ ਸਫਾਈ ਲਈ ਕੁੱਤਿਆਂ ਦੇ ਮਾਲਕਾਂ ਤੋਂ ਟੈਕਸ ਵਸੂਲਿਆ ਜਾਵੇ। ਸੂਬੇ ਦਾ ਇਹ ਪਹਿਲਾ ਸ਼ਹਿਰ ਹੈ, ਜੋ ਕੁੱਤਿਆਂ ਦੇ ਮਾਲਕਾਂ ‘ਤੇ ਟੈਕਸ ਲਾਉਣ ਦੀ ਤਿਆਰੀ ਕਰ ਰਿਹਾ ਹੈ। ਸਾਗਰ ਨਗਰ ਨਿਗਮ ਹੁਣ ਕਾਨੂੰਨੀ ਮਾਹਿਰਾਂ ਦੀ ਸਲਾਹ ਦੇ ਆਧਾਰ ‘ਤੇ ਇਹ ਨਵਾਂ ਕਾਨੂੰਨ ਬਣਾਏਗਾ। ਇਸ ਨੂੰ 1 ਅਪ੍ਰੈਲ ਤੋਂ ਲਾਗੂ ਕੀਤਾ ਜਾਵੇਗਾ।
ਸਾਗਰ ਨਗਰ ਨਿਗਮ ਦੇ ਕਮਿਸ਼ਨਰ ਚੰਦਰਸ਼ੇਖਰ ਸ਼ੁਕਲਾ ਨੇ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਕੁੱਤੇ ਵੱਡੀ ਸਮੱਸਿਆ ਬਣ ਗਏ ਹਨ। ਇਸ ਕਰਕੇ ਇਹ ਫੈਸਲਾ ਸਹੀ ਹੈ। ਪਾਲਤੂ ਕੁੱਤੇ ਵੀ ਖੁੱਲ੍ਹੇ ਵਿੱਚ ਕੂੜਾ ਪਾਉਂਦੇ ਹਨ। ਇਸ ਕਰਕੇ ਸਾਗਰ ਦੇ ਸਾਰੇ ਵਾਰਡਾਂ ਵਿੱਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ, ਟੀਕਾਕਰਨ ਅਤੇ ਟੈਕਸ ਲਗਾਉਣ ‘ਤੇ ਸਖ਼ਤੀ ਕੀਤੀ ਜਾਵੇਗੀ। ਹਾਲਾਂਕਿ ਕੁੱਤਿਆਂ ਦੇ ਮਾਲਕਾਂ ਨੇ ਇਸ ਟੈਕਸ ਨੂੰ ਨਾਜਾਇਜ਼ ਕਰਾਰ ਦਿੱਤਾ ਹੈ।
ਰੋਟਵੇਲਰ ਕੁੱਤਿਆਂ ਦੇ ਮਾਲਕ ਲਵੇਸ਼ ਚੌਧਰੀ ਨੇ ਕਿਹਾ ਕਿ ਨਗਰ ਨਿਗਮ ਨੂੰ ਟੈਕਸ ਲਗਾਉਣ ਦੀ ਬਜਾਏ ਅਜਿਹੀ ਜਗ੍ਹਾ ਬਣਾਉਣੀ ਚਾਹੀਦੀ ਹੈ ਜਿੱਥੇ ਕੁੱਤਿਆਂ ਨੂੰ ਲਿਜਾਇਆ ਜਾ ਸਕੇ। ਇਹ ਗਲਤ ਹੈ। ਅਸੀਂ ਆਪਣੀ ਸੁਰੱਖਿਆ ਲਈ ਕੁੱਤੇ ਪਾਲਦੇ ਹਾਂ। ਜੇਕਰ ਨਗਰ ਨਿਗਮ ਨੂੰ ਲੱਗਦਾ ਹੈ ਕਿ ਕੁੱਤਿਆਂ ਨੂੰ ਰੱਖਣ ‘ਤੇ ਟੈਕਸ ਲਗਾਉਣਾ ਪੈਂਦਾ ਹੈ ਤਾਂ ਉਸ ਨੂੰ ਉਨ੍ਹਾਂ ਦੇ ਘੁੰਮਣ ਲਈ ਪਾਰਕ ਬਣਾ ਦੇਣਾ ਚਾਹੀਦਾ ਹੈ।
ਦਰਅਸਲ ਸਾਗਰ ਨਗਰ ਨਿਗਮ ਦੇ ਕੌਂਸਲਰਾਂ ਦੀ ਹੋਈ ਜਨਰਲ ਮੀਟਿੰਗ ਵਿੱਚ ਸਾਰੇ 48 ਕੌਂਸਲਰਾਂ ਨੇ ਸਰਬਸੰਮਤੀ ਨਾਲ ਕੁੱਤਿਆਂ ਦੇ ਮਾਲਕਾਂ ਤੋਂ ਸੁਰੱਖਿਆ ਅਤੇ ਸਫਾਈ ਦੇ ਨਾਂ ’ਤੇ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ।
ਸਾਗਰ ਨਗਰ ਨਿਗਮ ਦੇ ਪ੍ਰਧਾਨ ਵ੍ਰਿੰਦਾਵਨ ਅਹੀਰਵਰ ਨੇ ਦੱਸਿਆ ਕਿ ਸ਼ਹਿਰ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਹੈ। ਨਗਰ ਨਿਗਮ ਲਈ ਟੈਕਸ ਕੋਈ ਵੱਡੀ ਗੱਲ ਨਹੀਂ ਹੈ। ਪਰ ਸ਼ਹਿਰ ਦੇ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਸਭ ਤੋਂ ਮਹੱਤਵਪੂਰਨ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ